» ਸ਼ਹੀਦਾਂ ਦਾ ਯਾਦਗਾਰੀ ਦਿਵਸ
|
|
|
|
੨੧ ਅਕਤੂਬਰ ਦਾ ਦਿਨ ਹਰ ਸਾਲ ਸਮੁਚੇ ਭਾਰਤ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਸਾਰੇ ਦੇਸ਼ ਵਿਚ ਜਿੰਨੀਆਂ ਵੀ ਪੁਲਿਸ ਫੋਰਸਾਂ ਹਨ,
ਉਹਨਾਂ ਦੇ ਕਰਮਚਾਰੀਆਂ ਨੇ ਜੋ ਸ਼ਹੀਦੀਆਂ ਦਿਤੀਆਂ ਹਨ ਉਹਨਾਂ ਨੂੰ ਯਾਦ ਕਰਨ ਲਈ ਇਹ ਦਿਨ ਅਸੀਂ ਮਨਾਉਂਦੇ ਹਾਂ ਤਾਂ ਕਿ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਸਕੀਏ।
ਇਸ ਦਿਨ ਦੀ ਇਹ ਮਹੱਤਤਾ ਹੈ ਮਿਤੀ ੨੧ ਅਕਤੂਬਰ ੧੯੬੦ ਨੂੰ ਇੱਕ ਸੈਂਟਰਲ ਰਿਜਰਵ ਪੁਲਿਸ ਫੋਰਸ(ਸੀ.ਆਰ.ਪੀ.ਐਫ.) ਦੀ ਟੁਕੜੀ ਜੋ ਹੌਟ ਸਪਰਿੰਗ
ਲਦਾਖ ਵਿਖੇ ਤਾਇਨਾਤ ਸੀ ਅਤੇ ਗਸ਼ਤ ਕਰ ਰਹੀ ਸੀ, ਇਹ ਨੌਜਵਾਨ ਅਪਣੇ ਦੇਸ਼ ਦੀ ਸੁਰੱਖਿਆ ਲਈ ਕੰਮ ਕਰ ਰਹੇ ਸਨ।
ਚੀਨ ਦੀ ਸਰਹੱਦ ਉਤੇ ਦੇਸ਼ ਦੀ
ਸੁਰੱਖਿਆ ਕਰ ਰਹੇ ਨੌਜਵਾਨਾਂ ਉਪਰ ਘਾਤ ਲਗਾ ਕੇ ਇਹਨਾਂ ਨੌਜਵਾਨਾਂ ਨੂੰ ਸ਼ਹੀਦ ਕਰ ਦਿਤਾ ਸੀ। ਉਸ ਦਿਨ ਤੋਂ ਹੀ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਹਰ
ਨੌਜਵਾਨ ਨੂੰ ਜੋ ਅਪਣੇ ਦੇਸ਼ ਲਈ ਸ਼ਹੀਦ ਹੁੰਦੇ ਹਨ ਉਹਨਾਂ ਨੌਜਵਾਨਾਂ ਨੂੰ ਯਾਦ ਕੀਤਾ ਜਾਂਦਾ ਹੈ।
ਸਾਨੂੰ ਸਾਰਿਆਂ ਨੂੰ ਉਹਨਾਂ ਨੌਜਵਾਨਾਂ ਨੂੰ ਜਿਹਨਾਂ ਨੇ ਅਪਣੇ ਦੇਸ਼ ਦੀ
ਸੁਰੱਖਿਆ ਲਈ ਜਾਨ ਦਿੱਤੀ ਸੀ ਉਹਨਾਂ ਦੀ ਦਲੇਰੀ ਅਤੇ ਬਹਾਦੁਰੀ ਨੂੰ ਯਾਦ ਰੱਖਦਿਆਂ ਉਹਨਾਂ ਦੇ ਆਦਰਸ਼ਾਂ ਨੂੰ ਅਪਨਾਉਣਾ ਚਾਹੀਦਾ ਹੈ, ਤਾਂ ਕਿ ਕਿਸੇ ਵੀ ਸਮੇਂ
ਜੇਕਰ ਦੇਸ਼ ਉਪਰ ਭੀੜ ਪੈਂਦੀ ਹੈ ਤਾਂ ਇਹਨਾਂ ਦੇ ਆਦਰਸਾਂ ਨੂੰ ਅਪਨਾਉਂਦੇ ਹੋਏ ਦੇਸ਼ ਤੇ ਕੋਈ ਆਂਚ ਨਾ ਆਉਣ ਦੇਈਏ।
|
|
|
|